ਖੇਤਰੀ ਖੋਜ ਕੇਂਦਰ, ਕਪੂਰਥਲਾ ਵਲੋਂ ਫਾਰਮ ਸਲਾਹਕਾਰ ਸੇਵਾ ਸਕੀਮ, ਗੰਗੀਆ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ICAR -AICRP (Sugarcane ) SCSP ਸਕੀਮ ਤਹਿਤ ” ਗੰਨੇ ਦੀ ਵਧੇਰੇ ਪੈਦਾਵਾਰ ਲਈ ਨਵੀਨਤਮ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਤੇ ਕਿਸਾਨਾਂ ਲਈ ਸਿਖਲਾਈ ਕੈਂਪ” ਮਿਤੀ 4 ਦਸੰਬਰ 2025 ਨੂੰ ਕਰਵਾਇਆ ਗਿਆ।
ਇਸ ਮੌਕੇ ਡਾ. ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ) ਖੇਤਰੀ ਖੋਜ ਕੇਂਦਰ, ਕਪੂਰਥਲਾ ਨੇ ਪੰਜਾਬ ਵਿੱਚ ਗੰਨੇ ਦੀ ਸਥਿਤੀ ਦੱਸਦਿਆ ਵੱਧ ਗੰਨੇ ਅਤੇ ਖੰਡ ਦੀ ਰਿਕਵਰੀ ਲਈ ਕਿਸਮਾਂ ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਮਾਦ ਦਾ ਵਧੇਰੇ ਝਾੜ ਲੈਣ ਲਈ ਕਿਫਾਇਤੀ ਨੁਕਤੇ ਸਾਂਝੇ ਕਰਦੇ ਹੋਏ ਡੂੰਘੀ ਵਹਾਈ, ਕਤਾਰ ਤੋਂ ਕਤਾਰ ਦੇ ਸਹੀ ਫਾਸਲੇ, ਸਮੇਂ ਸਿਰ ਬਿਜਾਈ, ਖਾਦ, ਸਿੰਚਾਈ ਪ੍ਰਬੰਧਨ ਤੇ ਜੋਰ ਦਿੱਤਾ ਅਤੇ ਕੁਆਲਿਟੀ ਗੁੜ ਪੈਦਾ ਕਰਨ ਲਈ ਅਹਿਮ ਵਿਗਿਆਨਕ ਨੁਕਤੇ ਸਾਂਝੇ ਕੀਤੇ । ਉਨ੍ਹਾ ਗੰਨੇ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੰਨੇ ਵਿੱਚ ਰੱਤਾ ਅਤੇ ਪੋਕਾ ਬੋਇੰਗ ਰੋਗ ਅਤੇ ਪ੍ਰਬੰਧਨ ਤੇ ਜਾਣਕਾਰੀ ਦਿੱਤੀ ਅਤੇ ਕਮਾਦ ਬਾਬਤ ਕਿਸਾਨਾਂ ਦੇ ਸਵਾਲਾਂ ਦੇ ਤਸੱਲੀ ਪੂਰਵਕ ਜਵਾਬ ਦਿੱਤੇ।
ਡਾ. ਨਵਦੀਪ ਜਮਵਾਲ, ਪਲਾਂਟ ਬਰੀਡਰ ਨੇ ਗੰਨੇ ਦੇ ਮਿਆਰੀ ਬੀਜ ਦੀ ਮਹੱਤਤਾ ਤੇ ਚਾਨਣਾ ਪਾਇਆ।
ਡਾ. ਯੁਵਰਾਜ ਸਿੰਘ ਪਾਂਧਾ (ਕੀਟ ਵਿਗਿਆਨੀ) ਨੇ ਗੰਨੇ ਦੇ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਦੱਸਿਆ ਅਤੇ ਟਰਾਈਕੋਗਰਾਮਾ ਦੀ ਵਰਤੋਂ ਨਾਲ ਗੰਨੇ ਦੇ ਗੜੂੰਇਆਂ ਦੇ ਜੈਵਿਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ. ਚਰਨਜੀਤ ਕੌਰ, ਸੀਨੀਅਰਮੋਸਟ ਪਸਾਰ ਮਾਹਿਰ, ਫਾਰਮ ਸਲਾਹਕਾਰ ਸੇਵਾ ਸਕੀਮ, ਗੰਗੀਆ ਨੇ ਗੰਨੇ ਦੋ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੰਨੇ ਵਿੱਚ ਨਦੀਨ ਪ੍ਰਬੰਧਨ ਤੇ ਜਾਣਕਾਰੀ ਦਿੱਤੀ। ਡਾ. ਇੰਦਰਾ ਦੇਵੀ, ਡੀ.ਈ.ਐੱਸ (ਫਲ ਵਿਗਿਆਨ) ਨੇ ਪਤਝੜੀ ਫਲਾਂ ਦੀ ਕਾਸ਼ਤ ਬਾਰੇ ਦੱਸਿਆ।
ਡਾ. ਰਾਕੇਸ਼ ਸ਼ਰਮਾ, ਸੀਨੀਅਰ ਪਸਾਰ ਮਾਹਰ (ਕੀਟ ਵਿਗਿਆਨ) ਨੇ ਮੰਚ ਦਾ ਸੰਚਾਲਨ ਕੀਤਾ ਅਤੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ । ੳਪਰੰਤ ਕਿਸਾਨਾਂ ਨੂੰ ICAR ਦੀ SCSP ਸਕੀਮ ਤਹਿਤ PAU ਦੀਆ ਸਿਫਾਰਸ਼ਾ ਦੀਆ ਕਿਤਾਬਾਂ ਮੁਫਤ ਕਿਟਾਂ ਵੰਡੀਆਂ ਗਈਆਂ ।
