Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ. ਏ. ਯੂ-ਖੇਤਰੀ ਖੋਜ ਕੇਂਦਰ, ਕਪੂਰਥਲਾ ਵਲੋਂ ਪੱਤਝੜ ਰੁੱਤ ਦੇ ਕਮਾਦ ਦੀ ਵਧੇਰੇ ਝਾੜ ਲਈ ਨਵੀਂ ਤਕਨੀਕਾਂ ’ਤੇ ਸਿਖਲਾਈ ਕੈਂਪ ਲਾਇਆ ਗਿਆ

ਖੇਤਰੀ ਖੋਜ ਕੇਂਦਰ, ਕਪੂਰਥਲਾ ਵਲੋਂ ਐੱਸ.ਸੀ.ਐੱਸ.ਪੀ. ਸਕੀਮ ਤਹਿਤ ਪੱਤਝੜ ਰੁੱਤ ਦੇ ਕਮਾਦ ਦੀ ਵਧੇਰੇ ਉਤਪਾਦਕਤਾ ਲਈ ਨਵੀਆਂ ਤਕਨੀਕਾਂ ਤੇ ਕਿਸਾਨਾਂ ਲਈ ਸਿਖਲਾਈ ਕੈਂਪ , ਮਿਤੀ 21 ਨਵੰਬਰ 2025 ਨੂੰ ਕਪੂਰਥਲਾ ਵਿਖੇ ਲਗਾਇਆ ਗਿਆ।

ਇਸ ਮੌਕੇ ਡਾ. ਨਵਦੀਪ ਸਿੰਘ ਜਮਵਾਲ (ਪਲਾਂਟ ਬ੍ਰੀਡਰ) ਨੇ ਗੰਨੇ ਦੀਆਂ ਕਿਸਮਾਂ ਦੀ ਚੋਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇਨ ਡਾ ਜਸ਼ਨਜੋਤ ਕੌਰ (ਖੇਤੀ ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੰਨੇ ਵਿੱਚ ਅੰਤਰ ਫਸਲਾਂ ਅਤੇ ਨਦੀਨ ਪ੍ਰਬੰਧਨ ਤੇ ਜਾਣਕਾਰੀ ਦਿੱਤੀ। ਡਾ: ਰਜਿੰਦਰ ਕੁਮਾਰ (ਕੀਟ ਵਿਗਿਆਨੀ) ਨੇ ਗੰਨੇ ਦੇ ਕੀੜੇ-ਮਕੌੜੇ ਅਤੇ ਉਹਨਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।

ਮੰਚ ਸੰਚਾਲਨ ਕਰਦਿਆਂ ਡਾ ਯੁਵਰਾਜ ਸਿੰਘ ਪਾਂਧਾ, (ਸੀਨੀਅਰ ਕੀਟ ਵਿਗਿਆਨੀ) ਨੇ ਟਰਾਈਕੋਕਾਰਡ ਦੀ ਵਰਤੋਂ, ਫੇਰੋਮੋਨ ਟਰੈਪ ਅਤੇ ਹੋਰ ਜੀਵ-ਆਧਾਰਤ ਤਰੀਕਿਆਂ ਰਾਹੀਂ ਕੀੜਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ: ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ) ਨੇ ਪੰਜਾਬ ਵਿੱਚ ਗੰਨੇ ਦੀ ਸਥਿਤੀ ਦੱਸਦਿਆ ਵੱਧ ਗੰਨੇ ਅਤੇ ਖੰਡ ਦੀ ਰਿਕਵਰੀ ਲਈ ਕਿਸਮਾਂ ਅਤੇ ਵਿਉਂਤਬੰਦੀ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਇੰਦਰਪਾਲ ਕੌਰ (ਬਾਇੋਕੈਮਿਸਟ) ਨੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਗੰਨੇ ਦੀ ਪ੍ਰੋਸੈਸਿੰਗ ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਡਾ: ਰਜਿੰਦਰ ਪਾਲ (ਸੀਨੀਅਰ ਖੇਤੀ ਵਿਗਿਆਨੀ) ਨੇ ਪਹੁੰਚੇ ਕਿਸਾਨਾਂ ਦਾ ਧੰਨਵਾਦ ਪ੍ਰਗਟ ਕੀਤਾ। ਗੰਨੇ ਦੀਆਂ ਵੱਖ- ਵੱਖ ਕਿਸਮਾਂ ਦੇ ਪ੍ਰਦਰਸ਼ਨੀ ਪਲਾਟ, ਅੰਤਰ ਫਸਲਾਂ ਦੇ ਪ੍ਰਦਰਸ਼ਨੀ ਪਲਾਟ ਅਤੇ ਟ੍ਰਾਈਕੋ ਕਾਰਡ ਲਗਾਉਣ ਦਾ ਤਰੀਕਾ ਵੀ ਮੌਕੇ ‘ਤੇ ਕਿਸਾਨਾਂ ਨੂੰ ਤਜਰਬੇ ਨਾਲ ਵਿਖਾ ਕੇ ਸਮਝਾਇਆ ਗਿਆ।

ਮੌਕੇ ਤੇ ਅਰਸ਼ਦੀਪ ਸਿੰਘ(ਆਈ.ਪੀ.ਐਲ. ਬਾਇਓਲੋਜਿਕਲਜ਼),  ਵਿਸ਼ਾਲ ਪਾਂਡੇ, (ਆਈ.ਟੀ.ਸੀ. ਮਿਸ਼ਨ ਸੁਨਿਹਰਾ ਕੱਲ), ਮਾਨਵ ਵਿਕਾਸ ਸੰਸਥਾਨ ਤੋਂ ਮੁਨੀਸ਼ ਚੌਧਰੀ(ਕੋਆਰਡੀਨੇਟਰ), ਦਮਨ ਸਿੰਘ, ਸੌਰਵ ਕੁਮਾਰ ਨੇ ਟ੍ਰੇਨਿੰਗ ਕੈਂਪ ਸਫਲਤਾਪੂਰਵਕ ਪੂਰਨ ਕਰਨ ਲਈ ਸਹਿਯੋਗ ਦਿੱਤਾ। ਇਲਾਕੇ ਦੇ ਅਗਾਂਹਵਧੂ ਕਿਸਾਨ ਜਗਰੂਪ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਸੁੱਖਜਿੰਦਰ ਸਿੰਘ, ਨਛੱਤਰ ਸਿੰਘ, ਇੰਦਰਜੀਤ ਸਿੰਘ, ਮੱਖਣ ਸਿੰਘ, ਤਰਲੋਚਨ ਸਿੰਘ, ਭਗਤ ਸਿੰਘ, ਗੁਰਦਿਆਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਰਹੇ।