ਬੀਤੇ ਦਿਨੀਂ ਬੈਂਗਲੂਰੁ ਦੀ ਜੀ ਕੇ ਬੀ ਕੇ ਯੂ ਏ ਐੱਸ ਵਿਖੇ ਹੋਏ ਰਾਸ਼ਟਰੀ ਐਕਰੋਲੋਜੀ ਸਿੰਪੋਜ਼ੀਅਮ ਵਿਚ ਪੀ.ਏ.ਯੂ. ਦੇ ਐਕਰੋਲੋਜੀ ਮਾਹਿਰਾਂ ਨੇ ਆਪਣੀ ਵਿਸ਼ੇਸ਼ ਪਛਾਣ ਦਰਜ ਕਰਵਾਈ| ਇਹ ਰਾਸ਼ਟਰੀ ਸਿੰਪੋਜ਼ੀਅਮ ਖੇਤੀ, ਬਾਗਬਾਨੀ ਅਤੇ ਸੰਬੰਧਿਤ ਖੇਤਰਾਂ ਵਿਚ ਮਾਈਟਸ ਦੀ ਰੋਕਥਾਮ ਦੀਆਂ ਚੁਣੌਤੀਆਂ ਬਾਰੇ ਆਯੋਜਿਤ ਕੀਤੀ ਗਈ ਸੀ|
ਸਮਾਰੋਹ ਦੌਰਾਨ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਫਸਲਾਂ ਵਿਚ ਮਾਈਟ ਕੀੜਿਆਂ ਦੀ ਵਾਤਾਵਰਨ ਪੱਖੀ ਰੋਕਥਾਮ ਸੰਬੰਧੀ ਵਿਸ਼ੇਸ਼ ਭਾਸ਼ਣ ਦਿੱਤਾ| ਉਹਨਾਂ ਦੇ ਐੱਮ ਐੱਸ ਸੀ ਵਿਦਿਆਰਥੀ ਸ਼੍ਰੀ ਅਰਸ਼ਪ੍ਰੀਤ ਸਿੰਘ ਨੇ ਪੰਜਾਬ ਵਿਚ ਗੰਨੇ ਉੱਪਰ ਜ਼ੂੰਆਂ ਦੀ ਭਿੰਨਤਾ ਬਾਰੇ ਬਣਾਏ ਪੋਸਟਰ ਲਈ ਪਹਿਲਾ ਇਨਾਮ ਜਿੱਤਿਆ|
ਇਸੇ ਸਿੰਪੋਜ਼ੀਅਮ ਦੌਰਾਨ ਕੀਟ ਵਿਗਿਆਨ ਵਿਭਾਗ ਦੇ ਸਾਬਕਾ ਵਿਗਿਆਨੀ ਡਾ. ਮਨਜੀਤ ਸਿੰਘ ਧੁਰੀਆ ਨੇ ਉਹਨਾਂ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਡਾ. ਧੂਰੀਆ ਵੱਲੋਂ ਐਕਰੋਲੋਜੀ ਖੇਤਰ ਵਿਚ ਕੀਤੇ ਖੋਜ ਅਤੇ ਪ੍ਰਕਾਸ਼ਨ ਕਾਰਜ ਨੂੰ ਯਾਦ ਕੀਤਾ ਗਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਇਹਨਾਂ ਵਿਗਿਆਨੀਆਂ ਨੂੰ ਵਧਾਈ ਦਿੱਤੀ|
