Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. – ਫਾਰਮ ਸਲਾਹਕਾਰ ਸੇਵਾ ਕੇਂਦਰ ਪਟਿਆਲਾ ਵੱਲੋਂ ਪਿੰਡ ਗਾਜੇਵਾਸ ਵਿਖੇ ਵਿਸ਼ਵ ਭੂਮੀ ਦਿਵਸ ਦਾ ਆਯੋਜਨ

ਪੀ.ਏ.ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਪਟਿਆਲਾ ਵਲੋ ਪਿੰਡ ਗਾਜੇਵਾਸ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਜਿਸ ਵਿਚ 60 ਦੇ ਕਰੀਬ ਕਿਸਾਨਾ ਨੇ ਭਾਗ ਲਿਆ। ਇਸ ਮੌਕੇ ਭੂਮੀ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾ ਨੂੰ ਮਿੱਟੀ ਦੀ ਸਿਹਤ ਬਰਕਰਾਰ ਰੱਖਣ, ਮਿੱਟੀ ਪਰਖ ਕਰਵਾਉਣ ਦੀ ਮਹੱਤਤਾ, ਮਿੱਟੀ ਦੇ ਨਮੂਨੇ ਲੈਣ ਦੇ ਤਰੀਕੇ ਅਤੇ ਫਸਲੀ ਰਹਿੰਦ ਖੂੰਹਦ ਜ਼ਮੀਨ ਵਿਚ ਮਿਲਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਡਾ. ਗੁਰਪ੍ਰੀਤ ਕੌਰ, ਜ਼ਿਲਾ ਪਸਾਰ ਮਾਹਿਰ (ਸੀ.ਮੋ.) ਨੇ ਇਸ ਮੌਕੇ ਕਿਸਾਨਾ ਨੂੰ ਮਿੱਟੀ ਪਰਖ ਦੇ ਆਧਾਰ ਤੇ ਖਾਦਾ ਦੀ ਵਰਤੋ, ਝੋਨੇ ਵਿਚ ਡੀ.ਏ.ਪੀ. ਨਾ ਵਰਤਣ ਬਾਰੇ ਅਤੇ ਦਵਾਈਆਂ ਦੇ ਛਿੜਕਾਅ ਬਾਰੇ ਸਹੀ ਢੰਗ ਤਰੀਕੇ ਸਾਝੇ ਕੀਤੇ। ਡਾ. ਨਿਸ਼ਾ ਸ਼ਰਮਾ, ਡੀ. ਈ. ਐਸ (ਸਬਜ਼ੀ ਵਿਗਿਆਨੀ) ਨੇ ਇਸ ਮੌਕੇ ਕਿਸਾਨਾ ਨਾਲ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਨੁਕਤੇ ਸਾਝੇ ਕੀਤੇ। ਕਿਸਾਨਾਂ ਨੇ ਇਸ ਮੌਕੇ ਆਪਣੀ ਮਿੱਟੀ ਟੈਸਟ ਕਰਵਾਉਣ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਪ੍ਰਣ ਵੀ ਲਿਆ। ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਲਈ ਖੇਤੀ ਸਹਿਤ ਤੇ ਯੂਨੀਵਰਸਿਟੀ ਦੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅੰਤ ਵਿੱਚ ਮਾਹਿਰਾ ਨੇ ਕਿਸਾਨਾਂ ਦੇ ਖੇਤੀ ਨਾਲ ਸਬੰਧਿਤ ਸਮੱਸਿਆਵਾ ਬਾਰੇ ਸਵਾਲਾਂ ਦੇ ਜਵਾਬ ਵੀ ਦਿਤੇ l