ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਵੱੱਲੋਂ 2024-2025 ਦੌਰਾਨ ਲਾਏ ਗਏ ਇੱਕ ਸਾਲਾ ਬਾਗਬਾਨੀ ਸੁਪਰਵਾਈਜ਼ਰ ਸਿਖਲਾਈ ਕੋਰਸ ਨੂੰ ਸਫਲਤਾ ਪੂਰਵਕ ਪਾਸ ਕਰਨ ਵਾਲੇ ਸਿਖਿਆਰਥੀਆ ਨੂੰ ਸਰਟੀਫਿਕੇਟ ਵੰਡਣ ਲਈ ਸਮਾਗਮ ਦਾ ਅਯੋਜਨ ਕੀਤਾ ਗਿਆ|
ਇਸ ਸਮਾਗਮ ਵਿੱੱਚ ਮੁੱੱਖ ਮਹਿਮਾਨ ਦੇ ਤੌਰ ਤੇ ਡਾ. ਤਰਸੇਮ ਸਿੰਘ ਢਿਲੋਂ, ਵਧੀਕ ਨਿਰਦੇਸਕ ਪਸਾਰ ਸਿਖਿਆ ਪੀ.ਏ.ਯੂ. ਲੁਧਿਆਣਾ ਨੇ ਸ਼ਮੂਲੀਅਤ ਕੀਤੀ| ਸਿਖਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਬਾਗਬਾਨੀ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਸਿਖਿਆਰਥੀਆਂ ਨੂੰੂੰ ਸਵੈ-ਰੁਜ਼ਗਾਰ ਚਲਾਉਣ ਬਾਰੇ ਜਾਗਰੂਕ ਕੀਤਾ | ਡਾ. ਢਿਲੋਂ ਨੇ ਇਸ ਕੋਰਸ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਮਹਿਕਮਿਆਂ ਦੀ ਪ੍ਰਸੰਸਾ ਕਰਦੇ ਹੋਏ ਸਿਖਿਆਰਥੀਆਂ ਨੂੰ ਸੁਭ-ਇਛਾਵਾਂ ਦਿੱੱਤੀਆਂ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ|
ਇਸ ਮੌਕੇ ਡਾ. ਐਚ.ਐਸ. ਰਤਨਪਾਲ, ਮੁਖੀ ਫ਼ਲ ਵਿਗਿਆਨ ਵਿਭਾਗ ਅਤੇ ਡਾ. ਸਤਪਾਲ ਸ਼ਰਮਾ, ਮੁਖੀ ਸਬਜ਼ੀ ਵਿਗਿਆਨ ਵਿਭਾਗ ਨੇ ਵੀ ਸਿਖਿਆਰਥੀਆਂ ਨੂੰ ਬਾਗਬਾਨੀ ਵਿਚ ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ |
ਫ਼ਲ ਵਿਗਿਆਨ ਵਿਭਾਗ ਦੇ ਪ੍ਰਮੁੱਖ ਫ਼ਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਕੋਰਸ ਦੀ ਅਹਿਮੀਅਤ ਦੱੱਸਦੇ ਹੋਏ ਸਿਖਿਆਰਥੀਆਂ ਦੇ ਚੰਗੇ ਭਵਿੱੱਖ ਲਈ ਕਾਮਨਾ ਕੀਤੀ ਅਤੇ ਫ਼ਲ ਉਤਪਾਦਨ ਦੇ ਨਾਲ ਨਾਲ ਫ਼ਲਾਂ ਦੀ ਨਰਸਰੀ ਪੈਦਾਵਾਰ ਨੂੰ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਆ | ਡਾ. ਰੂਮਾ ਦੇਵੀ, ਪਸਾਰ ਵਿਗਿਆਨੀ, ਸਬਜ਼ੀ ਵਿਗਿਆਨ ਵਿਭਾਗ ਨੇੇ ਵੀ ਸਿਖਿਆਰਥੀਆ ਨੂੰ ਸਬਜ਼ੀ ਉਤਪਾਦਨ, ਦੋਗਲੇ ਬੀਜਾਂ ਦੀ ਪੈਦਾਵਾਰ ਅਤੇ ਸਬਜ਼ੀਆਂ ਦੀ ਨਰਸਰੀ ਪੈਦਾਕਰਨ ਵਿਚ ਸਵੈ-ਰੁਜਗਾਰ ਦੇ ਮੌਕਿਆਂ ਬਾਰੇ ਚਾਨਣਾ ਪਇਆ |ਇਸ ਇੱੱਕ ਸਾਲਾ ਸਿਖਲਾਈ ਕੋਰਸ ਦੇ ਇੰਚਾਰਜ ਡਾ. ਮੋਨਿਕਾ ਗੁਪਤਾ ਨੇ ਇਸ ਸਿਖਲਾਈ ਕੋਰਸ ਦੀ ਪੂਰੀ ਰਿਪੋਰਟ ਪੇਸ਼ ਕੀਤੀ ਅਤੇ ਇਸ ਕੋਰਸ ਨੂੰ ਹਾਸਿਲ ਕਰਨ ਵਾਲੇ ਸਿਖਿਆਰਥੀਆਂ ਦੀਆਂ ਸਫ਼ਲਤਾਵਾ ਬਾਰੇ ਦੱਸਿਆ| ਡਾ. ਸਿਮਰਤ ਸਿੰਘ ਨੇ ਇਸ ਮੌਕੇੇ ਆਏ ਸਾਰੇ ਮਹਿਮਾਨਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ| ਇਸ ਬੈਚ ਵਿੱਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਸਿਖਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |
