ਖੇਤਰੀ ਖੋਜ ਕੇਂਦਰ, ਕਪੂਰਥਲਾ ਵੱਲੋਂ ਡਾ. ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ) ਖੇਤਰੀ ਖੋਜ ਕੇਂਦਰ, ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਹੇਠ ICAR -AICRP (Sugarcane ) SCSP ਸਕੀਮ ਤਹਿਤ ” ਗੰਨੇ ਦੀ ਵਧੇਰੇ ਪੈਦਾਵਾਰ ਲਈ ਨਵੀਨਤਮ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਤੇ ਕਿਸਾਨਾਂ ਲਈ ਸਿਖਲਾਈ ਕੈਂਪ” ਮਿਤੀ 24 ਨਵੰਬਰ 2025 ਨੂੰ ਖੇਤਰੀ ਖੋਜ ਕੇਂਦਰ, ਕਪੂਰਥਲਾ ਵਿਖੇ ਲਗਾਇਆ ਗਿਆ।
ਇਸ ਮੌਕੇ ਡਾ. ਯੁਵਰਾਜ ਸਿੰਘ ਪਾਂਧਾ (ਸੀਨੀਅਰ ਕੀਟ ਵਿਗਿਆਨੀ) ਖੇਤਰੀ ਖੋਜ ਕੇਂਦਰ, ਕਪੂਰਥਲਾ ਨੇ ਪੰਜਾਬ ਵਿੱਚ ਗੰਨੇ ਦੀ ਵਿਗਿਆਨਕ ਕਾਸ਼ਤ ਨੂੰ ਵਧੇਰੇ ੳਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਕਪੂਰਥਲਾ ਦੀਆਂ ਵੱਖ ਵੱਖ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਪੰਜਾਬ ਵਿੱਚ
ਗੰਨੇ ਦੀ ਸਥਿਤੀ ਦੱਸਦਿਆ ਵੱਧ ਗੰਨੇ ਅਤੇ ਖੰਡ ਦੀ ਰਿਕਵਰੀ ਲਈ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਮਾਦ ਦੀ ਫਸਲ ਵਿੱਚ ਪੌਦ ਸੁਰੱਖਿਆ ਅੰਤਰਗਤ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਦੱਸਿਆ ਅਤੇ ਟਰਾਈਕੋਗਰਾਮਾ ਦੀ ਵਰਤੋਂ ਨਾਲ ਗੰਨੇ ਦੇ ਗੜੂੰਇਆਂ ਦੇ ਜੈਵਿਕ ਪ੍ਰਬੰਧਨ ਤੇ ਜੋਰ ਦਿੱਤਾ।
ਡਾ. ਨਵਦੀਪ ਜਮਵਾਲ (ਗੰਨਾ ਬਰੀਡਰ) ਨੇ ਕਮਾਦ ਦਾ ਵਧੇਰੇ ਝਾੜ ਲੈਣ ਲਈ ਤੇ ਕੁਆਲਿਟੀ ਗੁੜ ਪੈਦਾ ਕਰਨ ਲਈ ਗੰਨੇ ਦੀਆਂ ਵੱਖ ਵੱਖ ਕਿਸਮਾਂ ਦੀ ਪਛਾਣ, ਚੋਣ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਮਿਆਰੀ ਬੀਜ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ।
ਡਾ. ਰਜਿੰਦਰ ਪਾਲ ( ਸੀਨੀਅਰ ਫਸਲ ਵਿਗਿਆਨੀ) ਨੇ ਕਮਾਦ ਦਾ ਵਧੇਰੇ ਝਾੜ ਲੈਣ ਲਈ ਕਿਫਾਇਤੀ ਨੁਕਤੇ ਸਾਂਝੇ ਕਰਦੇ ਹੋਏ ਡੂੰਘੀ ਵਹਾਈ, ਕਤਾਰ ਤੋਂ ਕਤਾਰ ਦੇ ਸਹੀ ਫਾਸਲੇ, ਸਮੇਂ ਸਿਰ ਬਿਜਾਈ, ਖਾਦ, ਸਿੰਚਾਈ ਅਤੇ ਵਾਢੀ ਤੇ ਜੋਰ ਦਿੱਤਾ।
ਗੰਨੇ ਵਿੱਚ ਅੰਤਰ ਫਸਲਾਂ, ਜੀਵਾਣੂ ਖਾਦਾਂ ਦੀ ਵਰਤੋਂ ਬਾਰੇ ਕਿਫਾਇਤੀ ਵਿਗਿਆਨਕ ਨੁਕਤੇ ਵੀ ਸਾਂਝੇ ਕੀਤੇ ਅਤੇ ਕੁਆਲਿਟੀ ਗੁੜ ਪੈਦਾ ਕਰਨ ਲਈ ਆਪਣੇ ਨਿਵੇਕਲੇ ਤਜਰਬੇ ਸਾਂਝੇ ਕੀਤੇ ।
ਡਾ. ਇੰਦਰਪਾਲ ਕੌਰ (ਬਾੲਇੳਕੈਮਿਸਟ) ਨੇ ਗੰਨੇ ਦੀ ਫਸਲ ਵਿੱਚ ਸੂਕਰੋਜ ਟੈਸਟ ਕਰਨ ਦੀ ਵਿਧੀ ਤੇ ਚਾਨਣਾ ਪਾਇਆ ਅਤੇ ਪਹੁੰਚੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ ।
ਅੰਤ ਵਿਚ ਕਿਸਾਨਾਂ ਨੂੰ ICAR ਦੀ SCSP ਸਕੀਮ ਤਹਿਤ PAU ਦੀਆ ਸਿਫਾਰਸ਼ਾਂ ਦੀਆ ਕਿਤਾਬਾਂ ਮੁਫਤ ਵੰਡੀਆ ਗਈਆਂ ।
ਸਹਿਕਾਰੀ ਖੰਡ ਮਿੱਲ, ਨਵਾਂ ਸ਼ਹਿਰ ਤੌਂ ਗੰਨਾ ਵਿਕਾਸ ਇੰਸਪੈਕਟਰ ਬਲਵਿੰਦਰ ਸਿੰਘ ਨੇ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਸਹਿਯੋਗ ਦਿੱਤਾ।
