Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਔਰਤਾਂ ਦੀ ਅੰਤਰ ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਬੀਤੇ ਦਿਨੀਂ ਯੂਨੀਵਰਸਿਟੀ ਵਿਚ ਕਰਵਾਈ ਗਈ ਅੰਤਰ ਕਾਲਜ ਔਰਤਾਂ ਦੀ ਬਾਸਕਟਬਾਲ ਚੈਂਪੀਅਨਸ਼ਿਪ ਜਿੱਤ ਲਈ| ਇਹ 2019 ਤੋਂ ਬਾਅਦ ਪਹਿਲੀ ਵਾਰ ਕਾਲਜ ਵੱਲੋਂ ਇਸ ਖੇਡ ਵਿਚ ਜਿੱਤੀ ਗਈ ਟਰਾਫੀ ਹੈ| ਜ਼ਿਕਰਯੋਗ ਹੈ ਕਿ ਜੇਤੂ ਟੀਮ ਦੇ ਖਿਡਾਰੀਆਂ ਵਿਚ ਕੁਮਾਰੀ ਪ੍ਰਭਨੂਰ ਕੌਰ, ਕੁਮਾਰੀ ਹਰਲੀਨ ਕੌਰ, ਕੁਮਾਰੀ ਜਸਨੂਰ ਕੌਰ, ਕੁਮਾਰੀ ਕੁਲਵਿੰਦਰ ਕੌਰ, ਕੁਮਾਰੀ ਯਸ਼ਿਕਾ, ਕੁਮਾਰੀ ਖੁਸ਼ੀ, ਕੁਮਾਰੀ ਤਰਨਪ੍ਰੀਤ ਕੌਰ ਅਤੇ ਕੁਮਾਰੀ ਗਹਿਣਾ ਸ਼ਾਮਿਲ ਸਨ| ਟੀਮ ਨੇ ਇਕ ਮਜ਼ਬੂਤ ਇਕਾਈ ਦੇ ਤੌਰ ਤੇ ਖੇਡਦਿਆਂ ਆਪਣੇ ਆਪ ਨੂੰ ਬਾਕੀ ਕਾਲਜ ਦੀਆਂ ਟੀਮਾਂ ਨਾਲੋਂ ਇੱਕੀ ਸਾਬਿਤ ਕੀਤਾ|

ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਟੀਮ ਦੇ ਖਿਡਾਰੀਆਂ ਵੱਲੋਂ ਦਿਖਾਈ ਇਕਜੁੱਟਤਾ ਅਤੇ ਸਮਰਪਣ ਦੀ ਪ੍ਰਸ਼ੰਸ਼ਾ ਕੀਤੀ| ਉਹਨਾਂ ਟੀਮ ਨੂੰ ਵਧਾਈ ਦਿੰਦਿਆਂ ਇਸ ਜਿੱਤ ਨੂੰ ਕਮਿਊਨਟੀ ਸਾਇੰਸ ਕਾਲਜ ਦੀ ਸ਼ਾਨਦਾਰ ਖੇਡ ਰਵਾਇਤ ਦੀ ਪਾਲਣਾ ਕਿਹਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ|